ਚੁਣਵੇਂ ਪ੍ਰਮੁੱਖ ਸੁਨੇਹੇ

1. ਦਿਲ ਦੀਆਂ ਬਿਮਾਰੀਆਂ ਵੱਧ ਰਹੀਆਂ ਹਨ ਅਤੇ ਦੁਨੀਆ ਭਰ ਵਿੱਚ ਔਰਤਾਂ ਲਈ ਮੌਤ ਦਾ ਸਭ ਤੋਂ ਵੱਡਾ ਕਾਰਨ ਹਨ।

 

Lopez et al. Int J Epidemiol, 2019, 1815-1823.

 

2. ਦਿਲ ਦੇ ਦੌਰੇ ਦੇ ਲੱਛਣਾਂ ਦੀ 50% ਤੋਂ ਵੱਧ ਔਰਤਾਂ ਵਿੱਚ ਪਛਾਣ ਨਹੀਂ ਹੋ ਪਾਉਂਦੀ।

 

 

ਅਕਸਰ ਔਰਤਾਂ ਦੁਆਰਾ ਦਰਜ ਕੀਤੇ ਜਾਂਦੇ
ਦਿਲ ਦੇ ਦੌਰੇ ਦੇ ਲੱਛਣ

  • ਛਾਤੀ ਵਿੱਚ ਦਰਦ ਜਾਂ ਬੇਅਰਾਮੀ ( ਜਿਵੇਂ ਦਬਾਅ, ਜਕੜਨ, ਜਾਂ ਜਲਣ)
  • ਜਬਾੜੇ, ਗਰਦਨ, ਬਾਂਹ, ਜਾਂ ਪਿੱਠ ਵਿੱਚ ਦਰਦ
  • ਅਸਧਾਰਨ ਰੂਪ ਵਿੱਚ ਹੱਦੋਂ ਵੱਧ ਪਸੀਨਾ ਆਉਣਾ
  • ਸਾਹ ਲੈਣ ਵਿੱਚ ਤਕਲੀਫ
  • ਪੇਟ ਵਿੱਚ ਦਰਦ ਜਾਂ ਬੇਅਰਾਮੀ, ਜਾਂ ਜੀਅ ਮਤਲਾਉਣ ਜਾਂ ਬਦਹਜ਼ਮੀ ਦੀ ਭਾਵਨਾ

 

ਇਸ ਦੇ ਨਾਲ ਜੁੜੇ ਜਾਂ ਹੋਰ ਲੱਛਣ

  • ਅਸਧਾਰਣ ਕਮਜ਼ੋਰੀ ਜਾਂ ਥਕਾਵਟ
  • ਪਿੱਠ, ਮੋਢੇ ਜਾਂ ਸੱਜੀ ਬਾਂਹ ਦਾ ਦਰਦ
  • ਨੀਂਦ ਦੀਆਂ ਮੁਸ਼ਕਿਲਾਂ
  • ਚੱਕਰ ਆਉਣਾ ਜਾਂ ਸਿਰ ਹਲਕਾ ਹੋਣਾ ਤੇਜ਼ ਜਾਂ ਅਨਿਯਮਿਤ ਦਿਲ ਦੀ ਧੜਕਣ

 

Lichtman JH, et al. Circulation. 2018;137:781–790.

 

3. ਔਰਤਾਂ ਲਈ ਦਿਲ ਦੀ ਬਿਮਾਰੀ ਦੇ ਕਾਰਨ ਮਰਦਾਂ ਨਾਲੋਂ ਵੱਖਰੇ ਹੋ ਸਕਦੇ ਹਨ।

 

ਦਿਲ ਦੀ ਬਿਮਾਰੀ ਦੇ ਆਮ ਕਾਰਨ :

  • ਕੋਰੋਨਰੀ ਧਮਣੀ ਦੀ ਬਿਮਾਰੀ
  • ਵਾਲਵ ਦੀ ਬਿਮਾਰੀ
  • ਅਰਿਥਮੀਆ (ਅਨਿਯਮਿਤ ਦਿਲ ਦੀ ਧੜਕਣ)

ਔਰਤਾਂ ਵਿੱਚ ਹੇਠ ਲਿਖੀਆਂ ਦੀ ਮਰਦਾਂ ਨਾਲੋਂ ਵਧੇਰੇ ਸੰਭਾਵਨਾ ਹੁੰਦੀ ਹੈ : 

  • ਸੁਭਾਵਕ ਕੋਰੋਨਰੀ ਧਮਣੀ ਵਿਭਾਜਨ (ਐਸ ਸੀ ਏ ਡੀ)
  • ਕੋਰੋਨਰੀ ਨਾੜੀ ਕੜੱਵਲ
  • ਮਾਈਕ੍ਰੋਵਾਸਕੁਲਰ ਡਿਸਫੰਕਸ਼ਨ (ਨਸਾਂ ਦੇ ਛੋਟੇ ਹੋਣ ਦੀ ਬਿਮਾਰੀ)
  • ਟੈਕੋਸੁਬੋ (ਤਣਾਅ ਦੇ ਕਾਰਣ) ਕਾਰਡੀਓਮਾਈਓਪੈਥੀ (ਦਿਲ ਦੀਆਂ ਮਾਸਪੇਸ਼ੀਆਂ ਦੀ ਬਿਮਾਰੀ)
  • ਪੈਰੀਪਾਰਟਮ ਕਾਰਡੀਓਮਾਈਓਪੈਥੀ (ਗਰਭਾਵਸਥਾ ਦੌਰਾਨ ਜਾਂ ਉਸ ਤੋਂ ਬਾਅਦ ਦਿਲ ਦਾ ਕਮਜੋਰ ਹੋਣਾ) 
 

 

Norris CM, et al. J Am Heart Assoc 2020 Feb 16; 9(4): e015634.

 

4. ਔਰਤਾਂ ਨੂੰ ਮਰਦਾਂ ਨਾਲੋਂ ਦਿਲ ਦੀ ਬਿਮਾਰੀ ਦਾ ਵਧੇਰੇ ਖਤਰਾ ਹੋ ਸਕਦਾ ਹੈ।

 

ਹੇਠ ਲਿਖੀਆਂ ਅਵਸਥਾਵਾਂ ਦਿਲ ਦੀ ਬਿਮਾਰੀ ਦਾ ਵਧੇਰੇ ਖਤਰਾ ਪੈਦਾ ਕਰਦੀਆਂ ਹਨ:

 

ਗਰਭਅਵਸਥਾ ਦੀਆਂ ਕੁੱਝ ਸਮੱਸਿਆਵਾਂ 
(ਗਰਭ ਅਵਸਥਾ ਦੌਰਾਨ ਸਮੇਂ ਤੋਂ ਪਹਿਲਾਂ ਜਨਮ, ਸ਼ੱਕਰ ਦੀ ਬਿਮਾਰੀ ਜਾਂ ਉੱਚ ਖੂਨ ਦਬਾਅ, ਪ੍ਰੀ-ਇਕਲੈਂਪਸੀਆ) 

ਸਮੇਂ ਤੋਂ ਪਹਿਲਾਂ ਹੀ ਮਾਹਵਾਰੀ ਰੁਕਣਾ
(ਔਸਤ ਉਮਰ 50-52 ਸਾਲ)

 

ਪੌਲੀਸਿਸਟਿਕ ਅੰਡਕੋਸ਼ ਸੰਲਖਣ 

ਪ੍ਰਣਾਲੀਗਤ ਸੋਜਿਸ਼ ਅਤੇ ਰੋਗ ਪ੍ਰਤੀਰੋਧਕ ਸਮੱਰਥਾ ਵਿਕਾਰ
(ਜੋੜਾਂ ਦਾ ਗਠੀਆ, ਲੂਪਸ)

ਸਿਗਰਟ ਪੀਣਾ 
(ਮਰਦਾਂ ਦੇ ਮੁਕਾਬਲੇ ਸਿਗਰਟ ਪੀਣ ਕਾਰਨ ਔਰਤਾਂ ਨੂੰ ਦਿਲ ਦੇ ਦੌਰੇ ਦਾ ਖਤਰਾ 3 ਗੁਣਾ ਜ਼ਿਆਦਾ ਹੁੰਦਾ ਹੈ)

ਸ਼ੱਕਰ ਦੀ ਬਿਮਾਰੀ 
(ਸ਼ੱਕਰ ਦੀ ਬਿਮਾਰੀ ਨਾਲ ਜੀਵਨ ਬਿਤਾ ਰਹੀਆਂ ਔਰਤਾਂ ਦੀ ਮਰਦਾਂ ਦੇ ਮੁਕਾਬਲੇ ਦਿਲ ਦੀ ਬਿਮਾਰੀ ਨਾਲ ਮਰਨ ਦੀ ਸੰਭਾਵਨਾ 3 ਗੁਣਾ ਜ਼ਿਆਦਾ ਹੁੰਦੀ ਹੈ)

Garcia, M. et al. (2016). Circ Res, 118(8), 1273-1293.
Yusuf, S. et al. (2004). Lancet, 364(9438): 937-52.

 

5. ਜੋਖਿਮ ਨੂੰ ਘਟਾਉਣ ਵਿੱਚ ਮਦਦ ਕਰਨ ਲਈ ਅਸੀਂ ਸਾਰੇ ਬਹੁਤ ਕੁਝ ਕਰ ਸਕਦੇ ਹਾਂ।
ਦਿਲ ਦੀ ਬਿਮਾਰੀ ਕਾਫੀ ਹੱਦ ਤੱਕ ਰੋਕਥਾਮ ਦੇ ਯੋਗ ਹੈ। 

 

ਕਿਰਿਆਸ਼ੀਲ ਰਹੋ, ਤੁਰਦੇ ਫਿਰਦੇ ਰਹੋ

ਕਈ ਤਰ੍ਹਾਂ ਦੇ ਸਿਹਤਮੰਦ ਭੋਜਨ ਖਾਓ

ਤਣਾਅ ਨੂੰ ਕਾਬੂ ਕਰੋ

ਤੰਬਾਕੂ ਅਤੇ ਵੇਪਿੰਗ ਤੋਂ ਮੁਕਤ ਰਹੋ 

ਸ਼ਰਾਬ ਦਾ ਸੇਵਨ ਘੱਟ ਕਰੋ

ਨਿਯਮਿਤ ਸਮੇਂ ਤੇ ਜਾਂਚ ਕਰਵਾਓ
(ਖੂਨ ਵਿਚਲੀ ਸ਼ੱਕਰ, ਖੂਨ ਦਾ ਦਬਾਅ
ਅਤੇ ਕੋਲੈਸਟਰੋਲ ਵਾਸਤੇ ਟੈਸਟ)

Hu, F. B., et al (2000). New England Journal of Medicine, 343(8), 530-537. 
Yusuf, S. et al. (2004). Lancet, 364(9438): 937-52.

 

Tਦੂਜਿਆਂ ਦੀ ਦੇਖਭਾਲ ਕਰਨ ਲਈ, ਤੁਹਾਨੂੰ ਪਹਿਲਾਂ ਆਪਣੀ ਦੇਖਭਾਲ ਕਰਨ ਦੀ ਲੋੜ ਹੈ